ਚਿੰਤਾ

ਚਿੰਤਾ

ਇੱਕ ਚਿੜੀ ਸੀ ਉਹ ਬਹੁਤ ਉਚਾ ਉਡਿਆ ਕਰਦੀ ਸੀ,,, ਕਦੇ ਏਧਰ ਕਦੇ ਓਧਰ ਚੀਂ ਚੀਂ ਕਰਦੀ ਰਹਿੰਦੀ,,, ਓਹਦੀ ਇੱਕ ਆਦਤ ਸੀ ਉਹਦੇ ਨਾਲ ਜੋ ਵੀ ਦਿਨ ਚ’ ਹੁੰਦਾ ਚੰਗਾ ਜਾਂ ਮਾੜਾ,, ਓਨੇ ਈ ਪੱਥਰ ਉਹ ਅਪਣੇ ਕੋਲ ਰੱਖੀ ਇੱਕ ਗੁੱਥਲੀ ਜਹੀ ਚ’ ਰੱਖ ਲੈਂਦੀ ਅਤੇ ਰੋਜ਼ਾਨਾ ਉਹਨਾਂ ਪੱਥਰਾਂ ਨੂੰ ਗੁੱਥਲੀ ਚੋਂ ਕੱਢਕੇ ਦੇਖਦੀ,, ਚੰਗੇ ਪੱਥਰਾਂ ਨੂੰ ਦੇਖਕੇ ਬੀਤੇ ਸਮੇਂ ਨੂੰ ਯਾਦ ਕਰਕੇ ਖੁਸ਼ ਹੋ ਜਾਂਦੀ,, ਖਰਾਬ ਪੱਥਰਾਂ ਨੂੰ ਦੇਖਕੇ ਦੁੱਖੀ ਹੋ ਜਾਂਦੀ,, ਇਸ ਤਰ੍ਹਾਂ ਉਹ ਰੋਜ ਕਰਦੀ,, ਰੋਜ ਪੱਥਰ ਇਕੱਠਾ ਕਰਦੇ ਕਰਦੇ ਓਹਦੀ ਗੁੱਥਲੀ ਦਿਨ ਪ੍ਰਤੀ ਦਿਨ ਭਾਰੀ ਹੋ ਰਹੀ ਸੀ,, ਥੋੜੇ ਦਿਨ ਬਾਅਦ ਉਹਨੂ ਭਰੀ ਹੋਈ ਗੁੱਥਲੀ ਨਾਲ ਉਡਣ ਚ’ ਪ੍ਰੇਸ਼ਾਨੀ ਆਉਣ ਲੱਗਗੀ,, ਪਰ ਉਹਨੂ ਸਮਝ ਨੀ ਆ ਰਿਹਾ ਸੀ ਕਿ ਉਡ ਕਿਉਂ ਨੀ ਪਾ ਰਹੀ,, ਕੁਝ ਦਿਨ ਹੋਰ ਲੰਘੇ ਗੁੱਥਲੀ ਹੋਰ ਭਾਰੀ ਹੋਈ ਜਾ ਰਹੀ ਸੀ,, ਹੁਣ ਤਾਂ ਉਹਦਾ ਧਰਤੀ ਤੇ ਚੱਲਣਾ ਵੀ ਦੁੱਭਰ ਹੋ ਗਿਆ,, ਫੇਰ ਇੱਕ ਦਿਨ ਐਸਾ ਆਇਆ ਕਿ ਉਹ ਅਪਣੇ ਖਾਣ ਪੀਣ ਦਾ ਇੰਤਜਾਮ ਕਰਨ ਚ’ ਵੀ ਅਸਮਰਥ ਹੋਗੀ ਅੰਤ ਪੱਥਰਾਂ ਦੇ ਬੋਝ ਥੱਲੇ ਆਕੇ ਮਰਗੀ ਵਿਚਾਰੀ,,

ਐਈਂ ਬਾਈ ਸਾਡੇ ਸਭ ਨਾਲ ਹੁੰਦਾ ਐ ਜਦ ਅਸੀਂ ਪੁਰਾਣੀਆਂ ਗੱਲਾਂ (ਫਿੱਕਰਾਂ) ਦੀ ਗੁੱਥਲੀ ਅਪਣੇ ਕੋਲ ਰੱਖਦੇ ਆਂ,, ਅਪਣੇ ਅੱਜ (ਵਰਤਮਾਨ) ਦਾ ਅਨੰਦ ਲੈਣ ਦੀ ਥਾਂ ਬੀਤੇ ਵ਼ੇਲੇ ਬਾਰੇ ਹੀ ਸੋਚਣ ਚ’ ਲੱਗੇ ਰਹਿੰਦੇ ਆਂ,, ਕਹਿਣ ਦਾ ਭਾਵ ਵੀਬਾਈ ਅੱਜ ਨੂੰ ਮਾਣੋ ,, ਬਾਕੀ ਸਿਆਣਿਆਂ ਨੇ ਵੀ ਕਿਹਾ ਹੈ ਕਿ ਚਿੰਤਾ ਚਿਤਾ ਸਮਾਨ ਹੁੰਦੀ ਐ,,, ਸੋ ਬਾਈ ਖੁਸ਼ ਰਿਹਾ ਕਰੋ ਜਿੰਦਗੀ ਦਾ ਇੱਕ ਇੱਕ ਮਿੰਟ ਵੀ ਮਾਣੋ,, ਉਈਂ ਨਾ ਵਿੱਚੋ ਵਿੱਚ ਮਚੀ ਜਾਇਆ ਕਰੋ,, ਜੀਓ ਅਤੇ ਜੀਉਣ ਦਿਓ

One thought on “ਚਿੰਤਾ

  1. Pingback: Treasure thoughts

Leave a Reply

This site uses Akismet to reduce spam. Learn how your comment data is processed.