ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਫ਼ਰਮਾਇਆ,
“ਨਾ ਹਮ ਹਿੰਦੂ, ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ “,

ਭਾਵ: ਸਭ ਮਨੁੱਖ ਇਕ ਬਰਾਬਰ ਹਨ।
ਤਾਂ ਸੁਲਤਾਨਪੁਰ ਦੇ ਨਵਾਬ ਨੇ ਗੁਰੂ ਸਾਹਿਬ ਜੀ ਨੂੰ ਕਿਹਾ,
“ਜੇ ਹਿੰਦੂ ਤੇ ਮੁਸਲਮਾਨ ਬਰਾਬਰ ਹਨ ਤਾਂ ਤੁਸੀਂ ਫਿਰ ਮੇਰੇ ਨਾਲ ਮਸੀਤ ਵਿਚ ਚਲ ਕੇ ਨਮਾਜ਼ ਪੜ੍ਹੋ ।”
ਤਾਂ ਗੁਰੂ ਸਾਹਿਬ ਜੀ ਉਸੇ ਵੇਲੇ ਤਿਆਰ ਹੋ ਗਏ ਤੇ ਜਦੋਂ ਨਵਾਬ ਦੇ ਨਾਲ ਮਸੀਤ ਵਿਚ ਪਹੁੰਚੇ ਤਾਂ ਨਵਾਬ ਨਮਾਜ਼ ਤਾਂ ਪੜ੍ਹਨ ਲੱਗ ਪਿਆ,

ਪਰ ਗੁਰੂ ਸਾਹਿਬ ਜੀ ਉਸ ਵੱਲ ਵੇਖ-ਵੇਖ ਕੇ ਮੁਸ਼ਕਰਾਉਂਦੇ ਰਹੇ।
ਜਦੋਂ ਨਵਾਬ ਨੇ ਨਮਾਜ਼ ਦੀ ਸਮਾਪਤੀ ਕੀਤੀ ਤਾਂ ਉਸਨੇ ਗੁਰੂ ਸਾਹਿਬ ਜੀ ਨੂੰ ਕਿਹਾ,
“ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਤੇਰੇ ਨਾਲ ਨਮਾਜ਼ ਪੜ੍ਹਾਂਗਾ ਪਰ ਤੁਸੀਂ ਤਾਂ ਨਮਾਜ਼ ਪੜ੍ਹੀ ਹੀ ਨਹੀਂ।”
ਤਾਂ ਗੁਰੂ ਸਾਹਿਬ ਜੀ ਨੇ ਅੱਗੋਂ ਕਿਹਾ,
“ਮੈਂ ਤੇਰੇ ਨਾਲ ਨਮਾਜ਼ ਪੜ੍ਹ ਦੀ ਗੱਲ ਕੀਤੀ ਸੀ,
ਤੇਰੇ ਨਾਲ ਘੋੜੇ ਖ਼੍ਰੀਦਣ ਦੀ ਗੱਲ ਨਹੀਂ ਕੀਤੀ ਸੀ।
ਤੂੰ ਤੇ ਕਾਬਲ ਵਿਚ ਘੋੜੇ ਖ਼ਰੀਦਦਾ ਫਿਰਦਾ ਸੀ,
ਦੱਸ ਕੀ ਇਹ ਗੱਲ ਠੀਕ ਨਹੀਂ?”
ਤਾਂ ਅੱਗੋਂ ਨਵਾਬ ਚੁੱਪ ਕਰ ਗਿਆ। ਦਰਅਸਲ ਉੁਦੋਂ ਕਾਬਲ ਵਿਚ ਘੋੜਿਆਂ ਦੀ ਮੰਡੀ ਲੱਗੀ ਹੋਈ ਸੀ ਤੇ ਉਸਨੇ ਆਪਣੇ ਆਦਮੀਂ ਕਾਬਲ ਘੋੜੇ ਖ਼ਰੀਦਣ ਵਾਸਤੇ ਭੇਜੇ ਹੋਏ ਸਨ ਤੇ ਨਮਾਜ਼ ਪੜ੍ਹਦਿਆਂ ਉਸਦਾ ਮਨ,
ਉਸ ਦਾ ਧਿਆਨ ਕਾਬਲ ਵਿਚ ਹੀ ਸੀ।
ਮੂੰਹ ਨਾਲ ਤੇ ਉਹ ਨਮਾਜ਼ ਪੜ੍ਹ ਰਿਹਾ ਸੀ,ਪਰ ਮਨ ਵਿਚ ਸੋਚ ਰਿਹਾ ਸੀ ਕਿ ਮੇਰੇ ਆਦਮੀ ਘੋੜੇ ਵਧੀਆ ਨਸਲ ਦੇ ਖ਼ਰੀਦ ਰਹੇ ਹੋਣਗੇ ਤੇ ਲੈ ਕੇ ਆਉਣਗੇ।
ਉਹ ਸਰੀਰ ਕਰਕੇ ਮਸੀਤ ਵਿਚ ਹੁੰਦਾ ਹੋਇਆ ਵੀ ਮਨ ਕਰਕੇ ਕਾਬਲ ਵਿਚ ਘੋੜੇ ਖ਼ਰੀਦ ਰਿਹਾ ਸੀ।
ਦਰਅਸਲ ਹਰ ਆਦਮੀ ਕਥਾ-ਕੀਰਤਨ ਸੁਣਦਿਆਂ ਹੋਇਆਂ,
ਪਾਠ ਕਰਦਿਆਂ ਹੋਇਆਂ,
ਆਪੋ ਆਪਣੇ ਘੋੜੇ ਹੀ ਖ਼ਰੀਦ ਰਹੇ ਹੁੰਦੇ ਹਨ।
ਕੋਈ ਕਿਸੇ ਰੂਪ ਵਿਚ,
ਕੋਈ ਕਿਸੇ ਰੂਪ ਵਿਚ।
“ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ॥”
{ਅੰਗ ੪੬੮}
( ਗਿਆਨੀ ਸੰਤ ਸਿੰਘ ਜੀ ਮਸਕੀਨ …