ਰਾਵੀ ਪਾਰ ਐਤਕੀ ਜਦੋਂ ਮੈਂ ਘਰੇ ਗਿਆ ਸੀ।
ਮੇਰੀ ਬੇਬੇ ਨੇ ਆਵਦੀ ਪੁਰਾਣੀ ਸੰਦੂਕ ਵਿੱਚ ਹੱਥ ਮਾਰਿਆ
ਤੇ ਕੁਝ ਭਾਂਡੇ ਕੱਢਣ ਲੱਗ ਪਈ,
ਪਿੱਤਲ ਤੇ ਕਾਂਸੀ ਦੀਆਂ ਪੁਰਾਣੀਆਂ ਕੋਲੀਆਂ, ਗਿਲਾਸ, ਥਾਲ ਤੇ ਛੱਨੇ।
ਮੈਨੂੰ ਇਕ ਸੈਟ ਪੂਰਾ ਕਰਕੇ ਕਹਿੰਦੀ
“ਲੈ ਆਹ ਥਾਲ ਨਾਲ ਲੈਜੀ ਤੇ ਇਹਦੇ ‘ਚ ਰੋਟੀ ਖਾਇਆ ਕਰੀ।
ਮੈ ਕਿਹਾ ਹੈਂ ਬੇਬੇ ਭਲਾ ਇਹ ਕਾਹਤੋਂ ਕੱਢੀ ਜਾਨੀ ਪੁਰਾਣੇਂ ਜੇ,,,
ਐਂ ਅੱਖਾਂ ਕੁਝ ਨਮ ਹੋ ਗਈਆ ‘ਤੇ ਬੇਬੇ ਕਹਿੰਦੀ।
ਇਹ ਮੇਰੀ ਮਾਂ ਦੇ ਭਾਂਡੇ ਐ, ਮੈਂ ਰਾਵੀ ਪਾਰੋਂ ਲਿਆਈਂ ਸੀ।
ਬੱਸ ਐਨਾ ਕਹਿ ਕੇ ਚੁੱਪ~ਚਪੀਤੀ ਬਾਹਰ ਵੱਲ ਨੂੰ ਤੁਰ ਪਈ।
ਮੇਰੀ ਵਿਰਾਸਤ ਦੇ ਅੰਸ਼