ਜਦੋਂ ਹਿੱਲਣ ਲੱਗਣ ਤੁਹਾਡੇ ਦੰਦ

ਅਜੋਕੇ ਸਮੇਂ ਵਿਚ ਦੰਦਾਂ ਦੀਆਂ ਅਨੇਕਾਂ ਬਿਮਾਰੀਆਂ ਹਨ, ਜੋ ਵੱਡੀ ਗਿਣਤੀ ਵਿਚ ਫੈਲੀਆਂ ਹੋਈਆਂ ਹਨ |ਇਨ੍ਹਾਂ ਵਿਚ ਦੰਦਾਂ ਦਾ ਦਰਦ, ਦੰਦਾਂ ਦਾ ਮੈਲਾ ਹੋਣਾ, ਪਾਇਰੀਆ ਅਤੇ ਦੰਦਾਂ ਦਾ ਹਿੱਲਣਾ ਆਦਿ ਪ੍ਰਮੁੱਖ ਹਨ |ਦੰਦਾਂ ਦੀ ਮਜ਼ਬੂਤੀ ਅਤੇ ਤੰਦਰੁਸਤੀ ਕਿਵੇਂ ਬਣੀ ਰਹੇ, ਇਸ ਸਬੰਧੀ ਬਹੁਤ ਸਾਰੇ ਲੋਕਾਂਨੂੰ ਜਾਣਕਾਰੀ ਨਹੀਂਹੰੁਦੀ | ਕਈ ਲੋਕ ਅਜਿਹੇ ਵੀ ਹੰੁਦੇ ਹਨ, ਜੋ ਜਾਣਦੇ ਹੋਏ ਵੀ ਆਲਸ ਦੇ ਕਾਰਨ ਦੰਦਾਂ ਦੀ ਸਹੀ ਦੇਖਭਾਲ ਨਹੀਂ ਕਰਦੇ |

ਦਰ ਅਸਲ ਆਮ ਤੌਰ ‘ਤੇ ਲੋਕ ਇਹ ਵੀ ਸੋਚ ਲੈਂਦੇ ਹਨ ਕਿ ਸਵੇਰੇ ਇਸ਼ਨਾਨ ਤੋਂ ਪਹਿਲਾਂ ਦੰਦਾਂ ਦੀ ਕਿਸੇ ਵੀ ਤਰ੍ਹਾਂ ਸਫਾਈ ਕਰ ਲੈਣ ਨਾਲ ਹੀ ਦੰਦਾਂਨੂੰ ਠੀਕ ਰੱਖਣ ਦੇ ਫਰਜ਼ ਪੂਰੇ ਹੋ ਜਾਂਦੇ ਹਨ ਪਰ ਅਸਲ ਵਿਚ ਅਜਿਹਾ ਨਹੀਂ ਹੈ | ਲੋਕ ਦੰਦਾਂ ਦੀ ਸਫਾਈ ਨਿਯਮਤ ਰੂਪ ਨਾਲ ਕਰਦੇ ਹਨ, ਫਿਰ ਵੀ ਦੰਦਾਂ ਦੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਰਹਿੰਦੇ ਹਨ |

ਆਮ ਤੌਰ ‘ਤੇ ਲੋਕ ਇਹ ਨਹੀਂ ਸੋਚਦੇ ਕਿ ਅਸੀਂ ਜੋ ਕੁਝ ਖਾ~ਪੀ ਰਹੇ ਹਾਂ, ਉਹ ਕਿੰਨਾ ਕੁ ਫਾਇਦਾ ਜਾਂ ਨੁਕਸਾਨ ਪਹੰੁਚਾ ਸਕਦਾ ਹੈ | ਗਰਮਾ~ਗਰਮ ਚਾਹ ਪੀਣ ਤੋਂ ਬਾਅਦ ਆਈਸ ਕ੍ਰੀਮ ਖਾਣ ਨਾਲ ਦੰਦਾਂ ‘ਤੇ ਬੁਰਾ ਅਸਰ ਪਵੇਗਾ, ਇਹ ਕਮਜ਼ੋਰ ਹੋ ਜਾਣਗੇ | ਕਈ ਵਾਰ ਲੋਕ ਜੋਸ਼ ਵਿਚ ਆ ਕੇ ਸਖਤ ਚੀਜ਼ ਦੰਦਾਂ ਨਾਲ ਚਬਾ ਲੈਂਦੇ ਹਨ, ਜਿਸ ਦਾ ਮਾੜਾ ਅਸਰ ਵੀ ਪੈ ਸਕਦਾ ਹੈ |

ਇਸ ਤੋਂ ਇਹ ਪ੍ਰਤੀਤ ਹੰੁਦਾ ਹੈ ਕਿ ਲੋਕ ਦੰਦਾਂ ਪ੍ਰਤੀ ਉਦਾਸੀਨ ਹੀ ਰਹਿੰਦੇ ਹਨ |ਚਾਹੇ ਉਹ ਬਾਕੀ ਸਰੀਰ ਦੇ ਅੰਗਾਂ ਲਈ ਜਿੰਨੇ ਮਰਜ਼ੀ ਸੁਚੇਤ ਰਹਿਣ ਪਰ ਦੰਦਾਂ ਲਈ ਨਹੀਂ |ਮਜ਼ਬੂਤ ਦੰਦ ਹੀ ਭੋਜਨ ਚੰਗੀ ਤਰ੍ਹਾਂ ਚਿਥ ਸਕਦੇ ਹਨ, ਜਦੋਂਕਿ ਕਮਜ਼ੋਰ ਅਤੇ ਹਿੱਲਦੇ ਦੰਦ ਭੋਜਨ ਹੀ ਸਹੀ ਨਹੀਂ ਚਬਾ ਸਕਦੇ, ਸਗੋਂ ਇਹ ਪੇਟ ਦੇ ਕਈ ਰੋਗ ਾਂਨੂੰ ਜਨਮ ਦਿੰਦੇ ਹਨ |

ਦੰਦਾਂਦੀ ਮਜ਼ਬੂਤੀ ਲਈ ਸਿਹਤ ਦਾ ਬੜਾ ਹੱਥ ਹੰੁਦਾ ਹੈ |ਇਥੇ ਦੰਦਾਂ ਨੂੰ ਮਜ਼ਬੂਤ ਅਤੇ ਤੰਦਰੁਸਤ ਬਣਾਈ ਰੱਖਣ ਦੇ ਕੁਝ ਸੁਝਾਅ ਪੇਸ਼ ਕਰ ਰਹੇ ਹਾਂ-

• ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦੰਦ ਚੰਗੀ ਤਰ੍ਹਾਂ ਸਾਫ ਕਰੋ |ਹਰ ਤਰ੍ਹਾਂ ਦਾ ਖਾਣਾ ਖਾਣ ਪਿੱਛੋਂ ਕੁਰਲੀ ਕਰੋ |ਮਾਊਥ ਵਾਸ਼ ਦੀ ਵਰਤੋਂ ਵੀ ਕਰ ਸਕਦੇ ਹੋ |

• ਕਦੇ ਵੀ ਇਕੋ ਸਮੇਂ ਗਰਮ ਅਤੇ ਠੰਢੇ ਪਦਾਰਥਾਂ ਦਾ ਸੇਵਨ ਨਾ ਕਰੋ ਜਾਂ ਕਠੋਰ ਵਸਤਾਂ ਨੂੰ ਨਾ ਚਬਾਓ |

• ਦੰਦਾਂ ਦੀ ਸਫਾਈ ਦੇ ਨਾਲ~ਨਾਲ ਮਸੂੜਿਆਂ ਦੀ ਮਾਲਿਸ਼ ਵੀ ਕਰੋ | • ਚੂਨਾ, ਕੱਥਾ ਅਤੇ ਤੰਬਾਕੂ ਦੰਦ ਖਰਾਬ ਕਰਦੇ ਹਨ |

ਦੰਦਾਂ ਦੇ ਕਮਜ਼ੋਰ ਹੋਣ ਦੇ ਬਾਅਦ ਵੀ ਉਨ੍ਹਾਂ ਦੀ ਮਜ਼ਬੂਤੀ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਪੁਟਾਉਣ ਦੀ ਜਲਦਬਾਜ਼ੀ ਨਾ ਕਰੋ |ਦੰਦ ਹਿੱਲਣ ਦੀ ਹਾਲਤ ਵਿਚ ਜ਼ਰੂਰੀ ਇਲਾਜ ਕਰੋ | ਆਯੁਰਵੇਦ ਅਨੁਸਾਰ ਦੰਦਾਂ ਦੀਆਂ ਬਿਮਾਰੀਆਂ ਵਾਯੂ ਵਿਕਾਰ ਤੋਂ ਹੰੁਦੀਆਂ ਹਨ |ਚੀਨੀ ਜ ਾਂਮਿਸ਼ਰੀ ਦਾ ਸ਼ਰਬਤ ਪੀਣ ਨਾਲ ਲਾਭ ਹੰੁਦਾ ਹੈ |ਦੰਦ ਹਿੱਲਣ’ਤੇ ਮੌਲਸਿਰੀ ਦੀ ਛਿੱਲ ਨਾਲ ਦਾਤਣ ਕਰੋ |ਦੰਦਾਂ ਦੇ ਹਿੱਲਣ ‘ਤੇ ਤਿਲ ਅਤੇ ਬਾਲਵਚ ਨੂੰ ਚਬਾਉਣ ਨਾਲ ਫਾਇਦਾ ਹੰੁਦਾ ਹੈ |

ਮਾਜੂਫਲ ਨੂੰ ਪੀਸ ਕੇ ਦੰਦਾਂ ‘ਤੇ ਮਲਣ ਨਾਲ ਖੂਨ ਆਉਣਾ ਬੰਦ ਹੋ ਜਾਂਦਾ ਹੈ ਅਤੇ ਦੰਦ ਮਜ਼ਬੂਤ ਹੰੁਦੇ ਹਨ ਜਾਂ ਸੁੱਕੇ ਧਨੀਏ ਦਾ ਚੂਰਨ 20 ਗ੍ਰਾਮ, ਗੁਲਾਬ ਦੇ ਸੁੱਕੇ ਫੁੱਲ 10 ਗ੍ਰਾਮ, ਚੰਦਨ ਦੇ ਬੂਰੇ ਦਾ 10 ਗ੍ਰਾਮ ਲੈ ਕੇ ਕੁੱਟ~ਪੀਸ ਕੇ ਛਾਣਕੇ ਰੱਖ ਲਓ | ਇਸ ਵਿਚ ਤਿੰਨ ਗ੍ਰਾਮ ਕਪੂਰ ਮਿਲਾ ਕੇ ਇਕ ਸ਼ੀਸ਼ੀ ਵਿਚ ਰੱਖ ਲਓ |ਇਸ ਮੰਜਨ ਦੀ ਮਾਲਿਸ਼ ਕਰਦੇ ਰਹਿਣ ਨਾਲ ਮਸੂੜਿਆਂ ਦਾ ਫੁੱਲਣਾ, ਦੰਦ ਾਂਦਾ ਹਿੱਲਣਾ, ਦੰਦਾਂ ਵਿੱਚ ਦਰਦ ਹੋਣਾ, ਖੂਨ ਨਿ|ਕਲਣਾ ਆਦਿ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ

 

Leave a Reply

This site uses Akismet to reduce spam. Learn how your comment data is processed.