ਸੱਚੀਆਂ ਗੱਲਾਂ

ਬੁੱਢਾ ਬੰਦਾਂ ਔਲਾਦ ਕੋਲੋਂ ਸੁੱਖ ਭਾਲਦਾ

ਕੰਨਾਂ ਦਾ ਮਰੀਜ਼ ਸਦਾ ਚੁੱਪ ਭਾਲਦਾ

ਬੱਕਰੀ ਕਦੇ ਨਹੀਂ ਬਰਸਾਤ ਮੰਗਦੀ

ਦੁੱਖ ਭਰੀ ਰਾਤ ਬੜੀ ਔਖੀ ਲੰਘਦੀ

ਔਰਤ ਨੂੰ ਪਤੀ ਦਾ ਪਿਆਰ ਚਾਹੀਦਾ

ਗਰੀਬ ਦਾ ਮਜ਼ਾਕ ਕਦੇ ਨਹੀਂ ਉਡਾਈ ਦਾ

ਪੁੱਤਰ ਜਵਾਨ ‘ਤੇ ਨਾ ਹੱਥ ਚੱਕੀਏ

ਦਿਲ ਵਾਲਾ ਭੇਦ ਨਾ ਕਿਸੇ ਨੂੰ ਦੱਸੀਏ

ਨਹਿਰ ਦੇ ਕਿਨਾਰੇ ਤੁਰੀਏ ਨਾ ਰਾਤ ਨੂੰ

ਮੰਦਾ ਚੰਗਾ ਬੋਲੋ ਨਾਫ਼ਕੀਰ ਸਾਧ ਨੂੰ

ਸਿੰਘਾਂ ਨਾਲ ਪੰਗਾ ਬੜਾ ਮਹਿੰਗਾ ਮਿੱਤਰੋ

ਥੰਮਣਵਾਲ ਚਾਂਦੀ ਸੱਚ ਕਹਿੰਦਾ ਮਿੱਤਰੋ

ਲਿਖਤ ਵੀਰ ਚਾਂਦੀ ਥੰਮਣਵਾਲੀਆ

One thought on “ਸੱਚੀਆਂ ਗੱਲਾਂ

Leave a Reply