ਖੁਸ਼ੀ ਮੇਰੇ ਗੁਰੂ ਜੀ ਦੀ ‘ਬਸ ਏਸੇ ਵਿੱਚ

ਖੰਡੇ ਬਾਟੇ ਵਾਲਾ ਹੋ ਜਾਵੇ ਹਰ ਇੱਕ ਸਿੱਖ

ਖੁਸ਼ੀ ਮੇਰੇ ਗੁਰੂ ਜੀ ਦੀ ‘ਬਸ ਏਸੇ ਵਿੱਚ

ਮਨ ਨੀਵਾਂ ਮੱਤ ਉੱਚੀ ਏ ਵਿਚਾਰਾਂ ਵਾਲਾ ਹੋ ਜਾਵੇ

ਪੱਕਾ ਨਿੱਤਨੇਮੀ ‘ਪੰਜ ਕਕਾਰਾਂ ਵਾਲਾ ਹੋ ਜਾਵੇ

ਉਪਰੋਂ ਦੀ ਸ੍ਰੀ ਸਾਹਿਬ ‘

ਵੱਖਰੀ ਹੀ ਦਿੱਖ

ਖੰਡੇ ਬਾਟੇ ਵਾਲਾ ਹੋ ਜਾਵੇ ਹਰ ਇੱਕ ਸਿੱਖ

ਖੁਸ਼ੀ ਮੇਰੇ ਗੁਰੂ ਜੀ ਦੀ ‘ਬਸ ਏਸੇ ਵਿੱਚ

ਪਿਤਾ ਗੁਰੂ ਗੋਬਿੰਦ ‘ਮਾਤਾ ਸਾਹਿਬ ਕੌਰ ਹੋਵੇ

ਗੁਰੂ ਗ੍ਰੰਥ ਸਾਹਿਬ ਬਿਨਾਂ ‘ਉਦਾ ਕੋਈ ਨਾ ਵੀ ਹੋਰ ਹੋਵੇ

ਦਿਲ ਸੇਵਾ ਅਤੇ ਨਾਮ

ਮਨ ਅਨੰਦਪੁਰ ਵਿੱਚ

ਖੰਡੇ ਬਾਟੇ ਵਾਲਾ ਹੋ ਜਾਵੇ ਹਰ ਇੱਕ ਸਿੱਖ

ਖੁਸ਼ੀ ਮੇਰੇ ਗੁਰੂ ਜੀ ਦੀ ‘ਬਸ ਏਸੇ ਵਿੱਚ

ਬਾਣੀ ਅਤੇ ਬਾਣੇ ਦਾ’ ਉਹਨੂੰ ਪੂਰਾ ਸਤਿਕਾਰ ਹੋਵੇ

ਖੁਸ਼ੀ ਗਮੀ ਵਿੱਚ ” ਉਹਨੂੰ ਚੇਤੇ ਕਰਤਾਰ ਹੋਵੇ

ਜੀਵਨ ਦੀ ਜਾਂਚ ਲਵੇ

ਗੁਰਬਾਣੀ ਵਿਚੋਂ ਸਿੱਖ

ਖੰਡੇ ਬਾਟੇ ਵਾਲਾ ਹੋ ਜਾਵੇ ਹਰ ਇੱਕ ਸਿੱਖ

ਖੁਸ਼ੀ ਮੇਰੇ ਗੁਰੂ ਜੀ ਦੀ ਬਸ ਏਸੇ ਵਿੱਚ

ਮਨਮੀਤ ਸਿੰਘ ਮਾਨ

           ਲਿਖਤ ਵੀਰ ~~ਮਨਮੀਤ ਸਿੰਘ ਮਾਨ 

Leave a Reply