ਖੰਘ ਦਾ ਘਰੇਲੂ ਇਲਾਜ

ਸਾਰਾ ਦਿਨ ਖੰਘ ਕਰਕੇ ਮੰਨੋ ਜਿਵੇਂ ਜਾਨ ਹੀ ਚਲੀ ਜਾਂਦੀ ਹੋਵੇ। ਅਜਿਹੇ ‘ਚ ਲੋੜ ਹੁੰਦੀ ਹੈ ਕਿ ਤੁਸੀਂ ਕੁਝ ਅਜਿਹੀ ਚੀਜ਼ ਖਾਓ ਜੋ ਤੁਹਾਨੂੰ ਤੁਰੰਤ ਹੀ ਰਾਹਤ ਦਿਵਾ ਸਕੇ। ਖੰਘ ਦੂਰ ਕਰਨ ਲਈ ਕਫ ਸੀਰਪ ਵੈਸੇ ਤਾਂ ਬਹੁਤ ਹੀ ਅਸਰਦਾਰ ਹੁੰਦਾ ਹੈ ਪਰ ਉਨ੍ਹਾਂ ਦੇ ਕੁਝ ਸਾਈਡ ਇਫੈਕਟ ਵੀ ਹੁੰਦੇ ਹਨ ਜਿਵੇਂ ਕਿ ਚੱਕਰ, ਨੀਂਦ ਅਤੇ ਆਲਸ ਆਦਿ। ਸਰਦੀ ਜੁਕਾਮ ਤੋਂ ਰਾਹਤ ਪਾਉਣ ਲਈ ਪੁਰਾਣੇ ਜ਼ਮਾਨੇ ‘ਚ ਲੋਕ ਘਰੇਲੂ ਇਲਾਜ਼ ਦਾ ਸਹਾਰਾ ਲੈਂਦੇ ਸਨ। ਜੇਕਰ ਤੁਸੀਂ ਬਾਜ਼ਾਰ ਦੇ ਕਫ ਸੀਰਪ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਹੋ ਤਾਂ ਘਰ ‘ਤੇ ਹੀ ਕਫ ਸੀਰਪ ਤਿਆਰ ਕਰਕ ਸਕਦੇ ਹੋ। ਇਹ ਅਸਰਦਾਰ ਅਤੇ ਘੱਟ ਲਾਗਤ ‘ਚ ਬਣ ਜਾਂਦੇ ਹਨ।

ਆਓ ਜਾਣਦੇ ਹਾਂ ਕੁਝ ਅਸਰਦਾਰ ਘਰੇਲੂ ਕਫ ਸੀਰਪ ਬਣਾਉਣ ਦੀ ਵਿਧੀ

ਸ਼ਹਿਦ, ਨਾਰੀਅਲ ਤੇਲ ਅਤੇ ਨਿੰਬੂ:- ਇਕ ਕੌਲੀ ‘ਚ ਨਾਰੀਅਲ ਤੇਲ ਗਰਮ ਕਰੋ, ਫਿਰ ਉਸ ‘ਚ ਸ਼ਹਿਦ ਮਿਲਾਓ। ਇਸ ਮਿਸ਼ਰਨ ਨੂੰ ਆਪਣੀ ਚਾਹ ‘ਚ ਪਾ ਕੇ ਉੱਪਰ ਦੀ ਨਿੰਬੂ ਨਿਚੋੜੋ ਅਤੇ ਪੀਓ।

ਸ਼ਹਿਦ, ਪਿਆਜ਼ ਦਾ ਰੱਸ ਅਤੇ ਲਸਣ:- ਇਕ ਕੌਲੀ ‘ਚ ਥੋੜ੍ਹਾ ਜਿਹਾ ਪਿਆਜ ਦਾ ਰਸ ਗਰਮ ਕਰੋ ਫਿਰ ਅੱਗ ਬੰਦ ਕਰ ਦਿਓ। ਗਰਮ ਰਸ ‘ਚ ਲਸਣ ਦੀਆਂ ਕਲੀਆਂ ਪਾਓ। ਇਸ ਮਿਸ਼ਰਨ ਨੂੰ ਗਰਮ ਪਾਣੀ ‘ਚ ਰਵਾਓ ਅਤੇ ਉੱਪਰ ਇਕ ਚਮਚ ਸ਼ਹਿਦ ਦਾ ਪਾ ਕੇ ਪੀਓ।

ਬਰਾਊਨ ਸ਼ੂਗਰ ਅਤੇ ਗਰਮ ਪਾਣੀ:- ਇਕ ਕੱਪ ਪਾਣੀ ਉਬਾਲੋ, ਉਸ ‘ਚ 2 ਛੋਟੇ ਚਮਚ ਬਰਾਊਨ ਸ਼ੂਗਰ ਪਾਓ। ਜਦੋਂ ਇਹ ਠੰਡਾ ਹੋ ਜਾਵੇ ਤਾਂ ਪੀ ਲਓ।

ਅਦਰਕ, ਲਸਣ ਅਤੇ ਕਾਲੀ ਮਿਰਚ:- ਇਕ ਕੱਪ ਉਬਲਦੇ ਪਾਣੀ ‘ਚ ਅਦਰਕ, ਲਸਣ ਦੀਆਂ ਦੋ ਕਲੀਆਂ ਅਤੇ ਕਾਲੀ ਮਿਰਚ ਪਾ ਕੇ ਗਰਮ ਕਰੋ। ਇਸ ਨੂੰ ਦਿਨ ‘ਚ ਦੋ ਵਾਰ ਪੀਓ।

ਜੈਤੂਨ ਦਾ ਤੇਲ, ਕਾਲੀ ਮਿਰਚ, ਸ਼ਹਿਦ:- ਇਕ ਚਮਚ ਜੈਤੂਨ ਦਾ ਤੇਲ ਗਰਮ ਕਰੋ, ਉਸ ‘ਚ ਕਾਲੀ ਮਿਰਚ ਦੇ ਦਾਣੇ ਪਾਓ। ਜਦੋਂ ਮਿਸ਼ਰਨ ਠੰਡਾ ਹੋ ਜਾਵੇ ਤਾਂ ਉਸ ‘ਚ ਸ਼ਹਿਦ ਦਾ ਇਕ ਚਮਚ ਪਾ ਕੇ ਇਸ ਨੂੰ ਖਾਓ।

ਸ਼ਹਿਦ ਅਤੇ ਹਰਬਲ ਟੀ:-ਦਿਨ ‘ਚ ਦੋ ਵਾਰ ਹਰਬਲ ਟੀ ਅਤੇ ਉਸ ‘ਚ ਸ਼ਹਿਦ ਪਾ ਕੇ ਪੀਣ ਨਾਲ ਗਲੇ ਨੂੰ ਆਰਾਮ ਮਿਲਦਾ ਹੈ।

ਗਰਮ ਨਿੰਬੂ ਦਾ ਜੂਸ:- ਜੇਕਰ ਤੁਹਾਡਾ ਗਲਾ ਦਰਦ ਹੋ ਰਿਹਾ ਹੈ ਕਿ ਤਾਂ ਨਿੰਬੂ, ਗਰਮ ਪਾਣੀ ਮਿਕਸ ਕਰਕੇ ਪੀਓ। ਤੁਸੀਂ ਚਾਹੋ ਤਾਂ ਇਸ ‘ਚ ਥੋੜ੍ਹਾ ਸ਼ੱਕਰ ਜਾਂ ਨਮਕ ਪਾ ਸਕਦੇ ਹੋ।

ਗ੍ਰੀਨ ਟੀ ਅਤੇ ਸ਼ਹਿਦ:- ਗ੍ਰੀਨ ਟੀ ਨੂੰ ਸ਼ਹਿਦ ਦੇ ਨਾਲ ਪੀਣ ਨਾਲ ਛੇਤੀ ਲਾਭ ਮਿਲਦਾ ਹੈ।

ਨਮਕ, ਪਾਣੀ ਅਤੇ ਨਿੰਬੂ ਦਾ ਰਸ:- ਨਮਕ ਵਾਲਾ ਪਾਣੀ ਅਤੇ ਉਸ ‘ਚ ਨਿੰਬੂ ਦਾ ਰਸ ਪਾਓ। ਇਸ ਨੂੰ ਪੀਣ ਨਾਲ ਆਰਮ ਮਿਲੇਗਾ।

ਅਦਰਕ, ਲਸਣ ਅਤੇ ਸ਼ਹਿਦ:- ਘਰ ‘ਚ ਕਫ ਸੀਰਪ ਬਣਾਉਣ ਲਈ ਅਦਰਕ, ਲਸਣ ਅਤੇ ਸ਼ਹਿਦ ਮਿਕਸ ਕਰੋ। ਇਸ ਦਾ ਪੇਸਟ ਬਣਾਓ। ਇਸ ਨੂੰ ਚਾਹ ‘ਚ ਮਿਕਸ ਕਰ ਕੇ ਪੀ

2 thoughts on “ਖੰਘ ਦਾ ਘਰੇਲੂ ਇਲਾਜ

Leave a Reply