ਵਫ਼ਾਦਾਰ ਕੌਣ ?

ਗੋਪਾਲ ਕਿਸ਼ਨ ਜੀ ਇਕ ਰਿਟਾਇਰ ਅਧਿਆਪਕ ਹਨ, ਸਵੇਰੇ 10 ਵਜੇ ਬਿਲਕੁਲ ਠੀਕ ਠਾਕ ਲੱਗ ਰਹੇ ਸਨ, ਸ਼ਾਮ ਹੁੰਦੇ-ਹੁੰਦੇ ਤੇਜ ਬੁਖਾਰ ਦੇ ਨਾਲ ਨਾਲ ਉਹ ਸਾਰੇ ਲੱਛਣ ਦਿਖਾਈ ਦੇਣ ਲੱਗ ਪਏ ਜੋ ਇਕ ਕਰੋਨਾ ਪਾਜੀਟਿਵ ਮਰੀਜ ਵਿਚ ਦਿਖਾਈ ਦਿੰਦੇ ਹਨ!

ਪਰਿਵਾਰ ਵਾਲਿਆਂ ਦੇ ਚਿਹਰੇ ਤੇ ਖ਼ੌਫ਼ ਸਾਫ ਸਾਫ ਦਿਖਾਈ ਦੇ ਰਿਹਾ ਸੀ, ਉਹਨਾਂ ਦਾ ਮੰਜਾ ਘਰ ਦੇ ਬਾਹਰ ਵਾਲੇ ਕਮਰੇ ਵਿਚ ਰੱਖ ਦਿੱਤਾ ਗਿਆ, ਜਿਸ ਵਿਚ ਇਕ ਪਾਲਤੂ ਕੁੱਤੇ “ਮਾਰਸ਼ਲ” ਨੂੰ ਰੱਖਿਆ ਗਿਆ ਸੀ। ਗੋਪਾਲ ਕਿਸ਼ਨ ਜੀ ਕੁਝ ਸਾਲ ਪਹਿਲਾਂ ਇਕ ਜਖਮੀ ਕਤੂਰੇ ਨੂੰ ਸੜਕ ਤੋਂ ਚੱਕ ਲਿਆਏ ਸਨ, ਜਿਸਨੂੰ ਪਾਲ ਕੇ ਉਸ ਦਾ ਨਾਮ “ਮਾਰਸ਼ਲ” ਰੱਖ ਦਿੱਤਾ ਸੀ!

ਇਸ ਕਮਰੇ ਵਿਚ ਹੁਣ ਗੋਪਾਲ ਕਿਸ਼ਨ ਜੀ, ਇਕ ਮੰਜਾ ਤੇ ਉਨ੍ਹਾਂ ਦਾ ਪਿਆਰਾ ਕੁੱਤਾ ਮਾਰਸ਼ਲ ਹੈ ਦੋਵਾਂ ਨੂੰਹਾਂ ਪੁੱਤਾਂ ਨੇ ਗੋਪਾਲ ਜੀ ਤੋਂ ਦੂਰੀ ਬਣਾ ਲਈ ਤੇ ਆਪਣੇ ਬੱਚਿਆਂ ਨੂੰ ਵੀ ਗੋਪਾਲ ਕਿਸ਼ਨ ਜੀ ਕੋਲ ਨਾਂ ਜਾਣ ਦੇ ਨਿਰਦੇਸ਼ ਦੇ ਦਿੱਤੇ ਹਨ।

ਸਰਕਾਰ ਵਲੋਂ ਜਾਰੀ ਕੀਤੇ ਗਏ ਨੰਬਰ ਤੇ ਫੋਨ ਕਰਕੇ ਸੂਚਨਾ ਦੇ ਦਿੱਤੀ ਗਈ, ਖਬਰ ਪੂਰੇ ਮੁਹੱਲੇ ਵਿਚ ਫੈਲ ਚੁੱਕੀ ਸੀ ਪਰ ਮਿਲਣ ਕੋਈ ਨਹੀਂ ਆਇਆ,ਮੂੰਹ ਤੇ ਚੁੰਨੀ ਲਪੇਟੀ ਇਕ ਗੁਆਂਢ ਦੀ ਔਰਤ ਆਈ ਤੇ ਗੋਪਾਲ ਕਿਸ਼ਨ ਜੀ ਦੀ ਘਰਵਾਲੀ ਨੂੰ ਕਿਹਾ,” ਕੋਈ ਇਹਨਾਂ ਨੂੰ ਦੂਰੋਂ ਰੋਟੀ ਹੀ ਫੜਾ ਦਿਓ, ਉਹ ਹਸਪਤਾਲ ਵਾਲੇ ਇਹਨੂੰ ਭੁੱਖੇ ਨੂੰ ਹੀ ਲੈ ਜਾਣਗੇ ਚੱਕ ਕੇ “।

ਹੁਣ ਸਵਾਲ ਇਹ ਸੀ ਕਿ ਉਹਨਾਂ ਨੂੰ ਖਾਣਾ ਕੌਣ ਫੜਾਵੇ , ਨੂੰਹਾਂ ਨੇ ਖਾਣਾ ਗੋਪਾਲ ਜੀ ਦੀ ਘਰਵਾਲੀ ਨੂੰ ਫੜਾ ਦਿੱਤਾ, ਖਾਣਾ ਫੜਦੇ ਹੀ ਗੋਪਾਲ ਜੀ ਦੀ ਘਰਵਾਲੀ ਦੇ ਹੱਥ ਪੈਰ ਕੰਬਣ ਲੱਗ ਪਏ, ਮੰਨੋ ਪੈਰ ਜਿਵੇਂ ਕਿਸੇ ਨੇ ਖੁੰਡ ਨਾਲ ਬੰਨ੍ਹ ਦਿੱਤੇ ਗਏ ਹੋਣ।

ਐਨਾ ਦੇਖ ਕੇ ਗੁਆਂਢ ਤੋਂ ਆਈ ਬਜੁਰਗ ਔਰਤ ਬੋਲੀ,” ਤੇਰੇ ਹੀ ਘਰਵਾਲਾ ਆ, ਮੂੰਹ ਬੰਨ੍ਹ ਕੇ ਚਲੀ ਜਾਹ, ਦੂਰੋਂ ਹੀ ਖਾਣੇ ਦੀ ਪਲੇਟ ਸਰਕਾ ਦੇਵੀਂ, ਉਹ ਆਪਣੇ ਆਪ ਉਠ ਕੇ ਖਾ ਲਊਗਾ”। ਸਾਰੀ ਗੱਲਬਾਤ ਗੋਪਾਲ ਕਿਸ਼ਨ ਜੀ ਸੁਣ ਰਹੇ ਸਨ, ਉਹਨਾਂ ਦੀਆਂ ਅੱਖਾਂ ਭਰ ਆਈਆਂ ਸਨ, ਤੇ ਕੰਬਦੇ ਹੋਏ ਬੁੱਲਾਂ ਨਾਲ ਉਹਨਾਂ ਕਿਹਾ ਕਿ,” ਮੇਰੇ ਕੋਲ ਕੋਈ ਨਾ ਆਵੇ, ਮੈਨੂੰ ਭੁੱਖ ਵੀ ਨਹੀਂ ਹੈ”।

ਇਸੇ ਦੌਰਾਨ ਐਂਬੂਲੈਂਸ ਆ ਜਾਂਦੀ ਹੈ,ਤੇ ਗੋਪਾਲ ਕਿਸ਼ਨ ਜੀ ਨੂੰ ਐਂਬੂਲੈਂਸ ਵਿਚ ਬੈਠਣ ਲਈ ਕਿਹਾ ਜਾਂਦਾ ਹੈਂ, ਗੋਪਾਲ ਕਿਸ਼ਨ ਜੀ ਘਰ ਦੇ ਦਰਵਾਜ਼ੇ ਤੇ ਆ ਕੇ ਇਕ ਵਾਰੀ ਪਲਟ ਕੇ ਆਪਣੇ ਘਰ ਵੱਲ ਨੂੰ ਦੇਖਦੇ ਹਨ, ਪੋਤੀਆਂ ਪੋਤੇ ਫਸਟ ਫਲੋਰ ਦੀ ਖਿੜਕੀ ਵਿਚ ਮਾਸਕ ਲਗਾ ਕੇ ਖੜ੍ਹੇ ਹਨ ਤੇ ਆਪਣੇ ਦਾਦੇ ਨੂੰ ਵੇਖ ਰਹੇ ਹਨ ਉਹਨਾਂ ਬੱਚਿਆਂ ਦੇ ਪਿੱਛੇ ਹੀ ਚੁੰਨੀਆਂ ਨਾਲ ਸਿਰ ਢਕੀ ਗੋਪਾਲ ਕਿਸ਼ਨ ਜੀ ਦੀਆਂ ਨੂੰਹਾਂ ਵੀ ਦਿਖਾਈ ਦਿੰਦੀਆਂ ਹਨ, ਗਰਾਊਂਡ ਫਲੋਰ ਤੇ ਦੋਵੇਂ ਪੁੱਤ ਆਪਣੀ ਮਾਂ ਨਾਲ ਕਾਫ਼ੀ ਦੂਰ ਖੜੇ ਦਿਸਦੇ ਹਨ।

ਵਿਚਾਰਾਂ ਦਾ ਤੂਫਾਨ ਗੋਪਾਲ ਕਿਸ਼ਨ ਦੀ ਦੇ ਅੰਦਰ ਉਛਾਲੇ ਮਾਰ ਰਿਹਾ ਹੈ, ਉਹਨਾਂ ਦੀ ਪੋਤੀ ਨੇ ਉਹਨਾਂ ਵੱਲ ਦੇਖਦੇ ਹੋਏ ਹੱਥ ਹਿਲਾਉਂਦੀ ਨੇ Bye ਕਿਹਾ, ਇਕ ਪੱਲ ਤਾਂ ਉਨ੍ਹਾਂ ਨੂੰ ਇੰਝ ਲੱਗਿਆ ਜਿਵੇਂ ਉਨ੍ਹਾਂ ਦੀ ਜਿੰਦਗੀ ਨੇ ਉਹਨਾਂ ਨੂੰ ਅਲਵਿਦਾ ਕਹਿ ਦਿੱਤਾ ਹੋਵੇ”।

ਗੋਪਾਲ ਕਿਸ਼ਨ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵੱਗ ਤੁਰੇ, ਉਹਨਾਂ ਬੈਠ ਕੇ ਆਪਣੇ ਘਰ ਦੀ ਡਿਓੜੀ ਨੂੰ ਚੁੰਮਿਆ, ਤੇ ਐਂਬੂਲੈਂਸ ਵਿਚ ਬੈਠ ਗਏ। ਉਹਨਾਂ ਦੀ ਘਰਵਾਲੀ ਨੇ ਜਲਦੀ-ਜਲਦੀ ਪਾਣੀ ਦੀ ਬਾਲਟੀ ਭਰ ਕੇ ਉਸ ਡਿਓੜੀ ਤੇ ਮਾਰੀ, ਜਿਸਨੂੰ ਗੋਪਾਲ ਜੀ ਨੇ ਚੁੰਮ ਕੇ ਐਂਬੂਲੈਂਸ ਵਿਚ ਬੈਠੇ ਸਨ।

ਇਸਨੂੰ ਤਿਰਸਕਾਰ ਕਹੋ ਜਾਂ ਮਜਬੂਰੀ, ਲੇਕਿਨ ਇਹ ਦ੍ਰਿਸ਼ ਦੇਖ ਕੇ ਕੁੱਤਾ ਵੀ ਰੋ ਪਿਆ, ਤੇ ਉਹ ਉਸੇ ਐਂਬੂਲੈਂਸ ਦੇ ਪਿੱਛੇ ਦੌੜਨ ਲੱਗ ਪਿਆ, ਜਿਸ ਵਿਚ ਗੋਪਾਲ ਕਿਸ਼ਨ ਜੀ ਹਸਪਤਾਲ ਜਾ ਰਹੇ ਸਨ।

ਗੋਪਾਲ ਕਿਸ਼ਨ ਜੀ 14 ਦਿਨ ਹਸਪਤਾਲ ਦੇ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਰਹੇ, ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਨਾਰਮਲ ਸਨ, ਉਹਨਾਂ ਨੂੰ ਉਸੇ ਵੇਲੇ ਸਿਹਤਮੰਦ ਐਲਾਨ ਕੇ ਛੁੱਟੀ ਦੇ ਦਿੱਤੀ ਗਈ, ਜਦੋਂ ਉਹ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਹਸਪਤਾਲ ਦੇ ਗੇਟ ਤੇ ਬੈਠਾ ਆਪਣਾ ਕੁੱਤਾ “ਮਾਰਸ਼ਲ” ਦਿਖਾਈ ਦਿੱਤਾ, ਦੋਵੇਂ ਇਕ-ਦੂਜੇ ਨੂੰ ਚਿੰਬੜ ਗਏ ਹੰਝੂ ਸਾਰੇ ਬੰਨ੍ਹ ਤੋੜ ਕੇ ਵਗਣ ਲੱਗੇ।

ਜਦ ਤੱਕ ਉਨ੍ਹਾਂ ਦੇ ਦੋਵੇਂ ਮੁੰਡਿਆਂ ਦੀ ਲੰਬੀ ਗੱਡੀ ਉਨ੍ਹਾਂ ਨੂੰ ਲੈਣ ਪੁੱਜਦੀ, ਉਦੋਂ ਤੱਕ ਉਹ ਆਪਣੇ ਮਾਰਸ਼ਲ ਨੂੰ ਲੈ ਕੇ ਦੂਜੀ ਦਿਸ਼ਾ ਵਿਚ ਨਿਕਲ ਚੁੱਕੇ ਸਨ, ਉਸ ਤੋਂ ਬਾਅਦ ਉਹ ਕਦੀ ਦਿਖਾਈ ਨਹੀ ਦਿੱਤੇ, ਅੱਜ ਉਹਨਾਂ ਦੀ ਗੁਮਸ਼ੁਦਗੀ ਦੀ ਫੋਟੋ ਅਖਵਾਰ ਵਿਚ ਛਪੀ ਹੈ ਜਿਸ ਲਿਖਿਆ ਹੋਇਆ ਹੈ ਪਤਾ ਦੱਸਣ ਵਾਲੇ ਨੂੰ 40,000 ਇਨਾਮ ਦਿੱਤਾ ਜਾਵੇਗਾ।

ਪਤਾ ਨਹੀਂ ਮਿਲਣਗੇ ਜਾਂ ਨਹੀਂ……..

Continue reading “ਵਫ਼ਾਦਾਰ ਕੌਣ ?”

ਨਾ ਹਮ ਹਿੰਦੂ, ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ

ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਫ਼ਰਮਾਇਆ,

“ਨਾ ਹਮ ਹਿੰਦੂ, ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ “,

ਭਾਵ: ਸਭ ਮਨੁੱਖ ਇਕ ਬਰਾਬਰ ਹਨ।

ਤਾਂ ਸੁਲਤਾਨਪੁਰ ਦੇ ਨਵਾਬ ਨੇ ਗੁਰੂ ਸਾਹਿਬ ਜੀ ਨੂੰ ਕਿਹਾ,

“ਜੇ ਹਿੰਦੂ ਤੇ ਮੁਸਲਮਾਨ ਬਰਾਬਰ ਹਨ ਤਾਂ ਤੁਸੀਂ ਫਿਰ ਮੇਰੇ ਨਾਲ ਮਸੀਤ ਵਿਚ ਚਲ ਕੇ ਨਮਾਜ਼ ਪੜ੍ਹੋ ।”

ਤਾਂ ਗੁਰੂ ਸਾਹਿਬ ਜੀ ਉਸੇ ਵੇਲੇ ਤਿਆਰ ਹੋ ਗਏ ਤੇ ਜਦੋਂ ਨਵਾਬ ਦੇ ਨਾਲ ਮਸੀਤ ਵਿਚ ਪਹੁੰਚੇ ਤਾਂ ਨਵਾਬ ਨਮਾਜ਼ ਤਾਂ ਪੜ੍ਹਨ ਲੱਗ ਪਿਆ,

ਪਰ ਗੁਰੂ ਸਾਹਿਬ ਜੀ ਉਸ ਵੱਲ ਵੇਖ-ਵੇਖ ਕੇ ਮੁਸ਼ਕਰਾਉਂਦੇ ਰਹੇ।

ਜਦੋਂ ਨਵਾਬ ਨੇ ਨਮਾਜ਼ ਦੀ ਸਮਾਪਤੀ ਕੀਤੀ ਤਾਂ ਉਸਨੇ ਗੁਰੂ ਸਾਹਿਬ ਜੀ ਨੂੰ ਕਿਹਾ,

“ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਤੇਰੇ ਨਾਲ ਨਮਾਜ਼ ਪੜ੍ਹਾਂਗਾ ਪਰ ਤੁਸੀਂ ਤਾਂ ਨਮਾਜ਼ ਪੜ੍ਹੀ ਹੀ ਨਹੀਂ।”

ਤਾਂ ਗੁਰੂ ਸਾਹਿਬ ਜੀ ਨੇ ਅੱਗੋਂ ਕਿਹਾ,

“ਮੈਂ ਤੇਰੇ ਨਾਲ ਨਮਾਜ਼ ਪੜ੍ਹ ਦੀ ਗੱਲ ਕੀਤੀ ਸੀ,

ਤੇਰੇ ਨਾਲ ਘੋੜੇ ਖ਼੍ਰੀਦਣ ਦੀ ਗੱਲ ਨਹੀਂ ਕੀਤੀ ਸੀ।

ਤੂੰ ਤੇ ਕਾਬਲ ਵਿਚ ਘੋੜੇ ਖ਼ਰੀਦਦਾ ਫਿਰਦਾ ਸੀ,

ਦੱਸ ਕੀ ਇਹ ਗੱਲ ਠੀਕ ਨਹੀਂ?”

ਤਾਂ ਅੱਗੋਂ ਨਵਾਬ ਚੁੱਪ ਕਰ ਗਿਆ। ਦਰਅਸਲ ਉੁਦੋਂ ਕਾਬਲ ਵਿਚ ਘੋੜਿਆਂ ਦੀ ਮੰਡੀ ਲੱਗੀ ਹੋਈ ਸੀ ਤੇ ਉਸਨੇ ਆਪਣੇ ਆਦਮੀਂ ਕਾਬਲ ਘੋੜੇ ਖ਼ਰੀਦਣ ਵਾਸਤੇ ਭੇਜੇ ਹੋਏ ਸਨ ਤੇ ਨਮਾਜ਼ ਪੜ੍ਹਦਿਆਂ ਉਸਦਾ ਮਨ,

ਉਸ ਦਾ ਧਿਆਨ ਕਾਬਲ ਵਿਚ ਹੀ ਸੀ।

ਮੂੰਹ ਨਾਲ ਤੇ ਉਹ ਨਮਾਜ਼ ਪੜ੍ਹ ਰਿਹਾ ਸੀ,ਪਰ ਮਨ ਵਿਚ ਸੋਚ ਰਿਹਾ ਸੀ ਕਿ ਮੇਰੇ ਆਦਮੀ ਘੋੜੇ ਵਧੀਆ ਨਸਲ ਦੇ ਖ਼ਰੀਦ ਰਹੇ ਹੋਣਗੇ ਤੇ ਲੈ ਕੇ ਆਉਣਗੇ।

ਉਹ ਸਰੀਰ ਕਰਕੇ ਮਸੀਤ ਵਿਚ ਹੁੰਦਾ ਹੋਇਆ ਵੀ ਮਨ ਕਰਕੇ ਕਾਬਲ ਵਿਚ ਘੋੜੇ ਖ਼ਰੀਦ ਰਿਹਾ ਸੀ।

ਦਰਅਸਲ ਹਰ ਆਦਮੀ ਕਥਾ-ਕੀਰਤਨ ਸੁਣਦਿਆਂ ਹੋਇਆਂ,

ਪਾਠ ਕਰਦਿਆਂ ਹੋਇਆਂ,

ਆਪੋ ਆਪਣੇ ਘੋੜੇ ਹੀ ਖ਼ਰੀਦ ਰਹੇ ਹੁੰਦੇ ਹਨ।

ਕੋਈ ਕਿਸੇ ਰੂਪ ਵਿਚ,

ਕੋਈ ਕਿਸੇ ਰੂਪ ਵਿਚ।

“ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ॥”

{ਅੰਗ ੪੬੮}

( ਗਿਆਨੀ ਸੰਤ ਸਿੰਘ ਜੀ ਮਸਕੀਨ …

ਧੀਰਜ

ਇੱਕ ਰਾਜੇ ਨੇ ਬਹੁਤ ਹੀ ਸੁੰਦਰ ਮਹਿਲ ਬਣਵਾਇਆ ਅਤੇ ਮਹਿਲ ਦੇ ਮੁੱਖ ਦੁਆਰ ਤੇ ਇੱਕ ਗਣਿਤ ਦਾ ਸੂਤਰ ਲਿਖਵਾਇਆ ਅਤੇ ਇੱਕ ਘੋਸ਼ਣਾ ਕੀਤੀ ਕਿ ਇਸ ਸੂਤਰ ਨਾਲ ਇਹ ਦੁਆਰ ਖੁੱਲ ਜਾਵੇਗਾ ਅਤੇ ਜੋ ਵੀ ਇਸ ਸੂਤਰ ਨੂੰ 10 ਦਿਨ ਵਿਚ ਹੱਲ ਕਰਕੇ ਦੁਆਰ ਖੋਲੇਗਾ ਉਸ ਨੂੰ ਰਾਜਾ ਆਪਣਾ ਉੱਤਰਾਧਿਕਾਰੀ ਘੋਸ਼ਿਤ ਕਰ ਦੇਵੇਗਾ | ਰਾਜ ਦੇ ਵੱਡੇ ਵੱਡੇ ਗਣਿਤ ਸ਼ਾਸ਼ਤਰੀ ਆਏ ਅਤੇ ਸੂਤਰ ਦੇਖਕੇ ਮੁੜ ਗਏ | ਕਿਸੇ ਨੂੰ ਕੁਝ ਸਮਝ ਨਹੀਂ ਆਇਆ | ਆਖ਼ਿਰੀ ਦਿਨ ਆ ਚੁਕਿਆ ਸੀ ਉਸ ਦਿਨ ਤਿੰਨ ਲੋਕ ਆਏ ਅਤੇ ਕਹਿਣ ਲੱਗੇ ਕਿ ਅਸੀਂ ਇਸ ਸੂਤਰ ਨੂੰ ਹੱਲ ਕਰ ਦਿਆਂਗੇ | ਉਸ ਵਿੱਚੋਂ ਦੋ ਤਾਂ ਦੂਜੇ ਰਾਜ ਦੇ ਵੱਡੇ ਗਣਿਤ ਸ਼ਾਸ਼ਤਰੀ ਸਨ ਜੋ ਆਪਣੇ ਨਾਲ ਬਹੁਤ ਸਾਰੇ ਪੁਰਾਣੇ ਗਣਿਤ ਦੇ ਸੂਤਰਾਂ ਦੀਆਂ ਪੁਸਤਕਾਂ ਵੀ ਲੈਕੇ ਆਏ ਸਨ ਪਰ ਇੱਕ ਵਿਅਕਤੀ ਜੋ ਕਿਸੇ ਸਾਧਕ ਦੀ ਤਰਾਂ ਨਜ਼ਰ ਆ ਰਿਹਾ ਸੀ ਸਿੱਧਾ ਸਾਧਾ ਜਿਹਾ ਕੁਝ ਵੀ ਨਾਲ ਨਹੀਂ ਲੈਕੇ ਆਇਆ ਸੀ | ਉਸ ਨੇ ਕਿਹਾ ਕਿ ਮੈਂ ਇਥੇ ਹੀ ਸਮਾਧੀ ਵਿੱਚ ਬੈਠਾ ਹਾਂ ਪਹਿਲਾਂ ਇਹਨਾਂ ਨੂੰ ਮੌਕਾ ਦਿੱਤਾ ਜਾਵੇ | ਦੋਨੋਂ ਡੂੰਘਾਈ ਨਾਲ ਸੂਤਰ ਹੱਲ ਕਰਨ ਵਿੱਚ ਲੱਗ ਗਏ ਪਰ ਦੁਆਰ ਨਹੀਂ ਖੋਲ ਪਾਏ ਅਤੇ ਆਪਣੀ ਹਾਰ ਮੰਨ ਲਈ | ਅੰਤ ਵਿੱਚ ਉਸ ਸਾਧਕ ਨੂੰ ਬੁਲਾਇਆ ਗਿਆ ਅਤੇ ਕਿਹਾ ਕਿ ਤੁਹਾਡਾ ਸੂਤਰ ਹੱਲ ਕਰਨ ਦਾ ਸਮਾਂ ਸ਼ੁਰੂ ਹੋ ਚੁਕਿਆ ਹੈ | ਸਾਧਕ ਨੇ ਅੱਖ ਖੋਲੀ ਅਤੇ ਸਹਿਜ ਮੁਸਕਾਨ ਦੇ ਨਾਲ ਦੁਆਰ ਦੇ ਵੱਲ ਗਿਆ | ਸਾਧਕ ਨੇ ਹੌਲੀ ਜਿਹੇ ਦੁਆਰ ਨੂੰ ਧੱਕਿਆ ਅਤੇ ਇਹ ਕੀ ? ਦੁਆਰ ਖੁੱਲ ਗਿਆ , ਰਾਜਾ ਨੇ ਸਾਧਕ ਨੂੰ ਪੁੱਛਿਆ , ” ਤੁਸੀਂ ਅਜਿਹਾ ਕੀ ਕੀਤਾ ? ਸਾਧਕ ਨੇ ਦੱਸਿਆ ਜਦੋਂ ਉਹ ਧਿਆਨ ਵਿੱਚ ਬੈਠਿਆ ਤਾਂ ਸਭ ਤੋਂ ਪਹਿਲਾਂ ਅੰਤਰਮਨ ਤੋਂ ਅਵਾਜ ਆਈ ਕਿ ਪਹਿਲਾਂ ਇਹ ਜਾਂਚ ਤਾਂ ਕਰ ਲਉ ਕਿ ਸੂਤਰ ਹੈ ਵੀ ਜਾਂ ਨਹੀਂ ? ਇਸ ਦੇ ਬਾਅਦ ਇਸ ਨੂੰ ਹੱਲ ਕਰਨ ਦੀ ਸੋਚਣਾ ਅਤੇ ਮੈਂ ਉਹ ਹੀ ਕੀਤਾ | ਕਈ ਵਾਰ ਜਿੰਦਗੀ ਵਿਚ ਕੋਈ ਸਮੱਸਿਆ ਹੁੰਦੀ ਹੀ ਨਹੀਂ ਅਤੇ ਅਸੀਂ ਵਿਚਾਰਾਂ ਵਿੱਚ ਹੀ ਉਸ ਨੂੰ ਵੱਡਾ ਬਣਾ ਲੈਂਦੇ ਹਾਂ , ਇਸ ਲਈ ਕਿਸੇ ਵੀ ਤਰਾਂ ਦੀ ਸਮੱਸਿਆ ਆਉਣ ਤੇ ਜੇ ਦੋ ਘੜੀ ਧੀਰਜ ਨਾਲ ਸੋਚਿਆ ਵਿਚਾਰਿਆ ਜਾਵੇ ਤਾਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਨਿੱਕਲ ਆਉਂਦਾ ਹੈ |

Continue reading “ਧੀਰਜ”

ਰਾਵੀ ਪਾਰ (ਮੇਰੀ ਵਿਰਾਸਤ ਦੇ ਅੰਸ਼)

ਰਾਵੀ ਪਾਰ ਐਤਕੀ ਜਦੋਂ ਮੈਂ ਘਰੇ ਗਿਆ ਸੀ।

ਮੇਰੀ ਬੇਬੇ ਨੇ ਆਵਦੀ ਪੁਰਾਣੀ ਸੰਦੂਕ ਵਿੱਚ ਹੱਥ ਮਾਰਿਆ

ਤੇ ਕੁਝ ਭਾਂਡੇ ਕੱਢਣ ਲੱਗ ਪਈ,

ਪਿੱਤਲ ਤੇ ਕਾਂਸੀ ਦੀਆਂ ਪੁਰਾਣੀਆਂ ਕੋਲੀਆਂ, ਗਿਲਾਸ, ਥਾਲ ਤੇ ਛੱਨੇ।

ਮੈਨੂੰ ਇਕ ਸੈਟ ਪੂਰਾ ਕਰਕੇ ਕਹਿੰਦੀ

“ਲੈ ਆਹ ਥਾਲ ਨਾਲ ਲੈਜੀ ਤੇ ਇਹਦੇ ‘ਚ ਰੋਟੀ ਖਾਇਆ ਕਰੀ।

ਮੈ ਕਿਹਾ ਹੈਂ ਬੇਬੇ ਭਲਾ ਇਹ ਕਾਹਤੋਂ ਕੱਢੀ ਜਾਨੀ ਪੁਰਾਣੇਂ ਜੇ,,,

ਐਂ ਅੱਖਾਂ ਕੁਝ ਨਮ ਹੋ ਗਈਆ ‘ਤੇ ਬੇਬੇ ਕਹਿੰਦੀ।

ਇਹ ਮੇਰੀ ਮਾਂ ਦੇ ਭਾਂਡੇ ਐ, ਮੈਂ ਰਾਵੀ ਪਾਰੋਂ ਲਿਆਈਂ ਸੀ।

ਬੱਸ ਐਨਾ ਕਹਿ ਕੇ ਚੁੱਪ~ਚਪੀਤੀ ਬਾਹਰ ਵੱਲ ਨੂੰ ਤੁਰ ਪਈ।

ਮੇਰੀ ਵਿਰਾਸਤ ਦੇ ਅੰਸ਼

ਬਾਪੂ ਦੇ ਅਚਾਨਕ ਆ ਜਾਣ ਕਾਰਨ ਘਰਵਾਲੀ ਸੜ ਭੁਜ ਗਈ

ਬਾਪੂ ਦੇ ਅਚਾਨਕ ਆ ਜਾਣ ਕਾਰਨ ਘਰਵਾਲੀ ਸੜ-ਭੁਜ ਗਈ, ‘ਲਗਦੈ ਬੁੱਢੇ ਨੂੰ ਪੈਸਿਆਂ ਦੀ ਲੋੜ ਆ ਪਈ ਐ, ਨਹੀਂ ਤਾਂ ਕਿਹੜਾ ਆਉਣ ਵਾਲਾ ਸੀ ।


ਆਪਣੇ ਢਿੱਡ ਦਾ ਟੋਆ ਤਾਂ ਭਰਦਾ ਨਹੀਂ,ਘਰਦਿਆਂ
ਦਾ ਖੂਹ ਕਿੱਥੋਂ ਭਰਾਂਗੇ ?’
ਮੈਂ ਨਜ਼ਰਾਂ ਚੁਰਾ ਕੇ ਦੂਜੇ ਪਾਸੇ ਵੇਖਣ ਲੱਗੈ । ਬਾਪੂ ਨਲਕੇ ਤੋਂ ਹੱਥ-ਮੂੰਹ ਧੋ ਕੇ ਰਾਹ ਦੀ ਥਕਾਵਟ ਦੂਰ ਕਰ ਰਿਹਾ ਸੀ ।
ਇਸ ਵਾਰ ਮੇਰਾ ਹੱਥ ਕੁਝ ਜ਼ਿਆਦਾ ਹੀ ਤੰਗ ਹੋ
ਗਿਆ ਸੀ । ਵੱਡੇ ਮੁੰਡੇ ਨੂੰ ਬੂਟ ਚਾਹੀਦੇ ਹਨ । ਉਹ ਸਕੂਲ ਜਾਣ
ਲੱਗਾ ਰੋਜ਼ ਬੁੜਬੁੜ ਕਰਦਾ ਹੈ ।
ਘਰਵਾਲੀ ਦੇ ਇਲਾਜ ਲਈ ਪੂਰੀ ਦਵਾਈ
ਨਹੀਂ ਖਰੀਦੀ ਜਾ ਸਕੀ ।
ਬਾਪੂ ਨੇ ਵੀ ਹੁਣ ਹੀ ਆਉਣਾ ਸੀ ।ਘਰ ਵਿਚ
ਭਾਰੀ ਚੁੱਪ ਪਸਰੀ ਹੋਈ ਸੀ ।
ਰੋਟੀ ਖਾਣ ਮਗਰੋਂ ਬਾਪੂ ਨੇ ਮੈਨੂੰ ਕੋਲ ਬੈਠਣ
ਦਾ ਇਸ਼ਾਰਾ ਕੀਤਾ ।


ਮੈਨੂੰ ਸ਼ੱਕ ਸੀ ਕਿ ਕੋਈ ਪੈਸਿਆਂ ਦਾ ਮਸਲਾ ਲੈ ਕੇ
ਆਇਆ ਹੋਵੇਗੈ ।
ਬਾਪੂ ਕੁਰਸੀ ਤੇ ਢੋਅ ਲਾ ਕੇ ਬੈਠ ਗਿਆ, ਬਿਲਕੁਲ
ਬੇਫ਼ਿਕਰ ।
“ਸੁਣ,” ਕਹਿਕੇ ਉਸਨੇ ਮੇਰਾ ਧਿਆਨ ਆਪਣੇ ਵੱਲ
ਖਿੱਚਿਆ ।
ਮੈਂ ਸਾਹ ਰੋਕ ਕੇ ਉਸ ਵੱਲ ਵੇਖਣ ਲੱਗਾ ।
ਨਸ-ਨਸ ਕੰਨ ਬਣ ਕੇ ਅਗਲਾ ਵਾਕ ਸੁਣਨ ਲਈ
ਚੌਕਸ ਸੀ ।
ਬਾਪੂ ਬੋਲਿਆ, “ਖੇਤੀ ਦੇ ਕੰਮ ਵਿਚ ਬਿਲਕੁਲ
ਵਿਹਲ ਨਹੀਂ ਮਿਲਦੀ ।
ਇਸ ਵੇਲੇ ਕੰਮ ਦਾ ਜ਼ੋਰ ਹੈ…ਰਾਤ ਦੀ ਗੱਡੀਓਂ ਈ
ਵਾਪਸ ਜਾਊਂਗਾ ।
ਤਿੰਨ ਮਹੀਨਿਆਂ ਤੋਂ ਤੇਰੀ ਕੋਈ ਚਿੱਠੀ ਨਹੀਂ ਆਈ ।
ਜਦੋਂ ਤੂੰ ਪਰੇਸ਼ਾਨ ਹੁਨੈਂ,ਤਦ ਈ ਇੰਜ ਕਰਦੈਂ ।”
ਬਾਪੂ ਨੇ ਜੇਬ ਵਿੱਚੋਂ ਸੌ-ਸੌ ਦੇ ਦਸ ਨੋਟ ਕੱਢ ਕੇ ਮੇਰੇ
ਵੱਲ ਕੀਤੇ, “ ਰੱਖ ਲੈ । ਤੇਰੇ ਕੰਮ ਆ ਜਾਣਗੇ ।
ਝੋਨਾ ਚੰਗਾ ਹੋ ਗਿਆ ਸੀ । ਘਰੇ ਕੋਈ ਦਿੱਕਤਨਹੀਂ ਹੈ। ਤੂੰ ਬੜਾ ਕਮਜ਼ੋਰ ਲੱਗ ਰਿਹੈਂ । ਚੱਜ ਨਾਲ ਖਾਇਆਕਰ ।ਵਹੁਟੀ ਦਾ ਵੀ ਖਿਆਲ ਰੱਖ ।”ਮੈਂ ਕੁਝ ਨਾ ਬੋਲਸਕਿਆ ।ਸ਼ਬਦ ਜਿਵੇਂ ਸੰਘ ਵਿਚ ਹੀ ਫਸ ਗਏ ਹੋਣ ।ਮੈਂ ਕੁਝ ਕਹਿੰਦਾ, ਇਸ ਤੋਂ ਪਹਿਲਾਂ ਹੀ ਬਾਪੂ ਨੇਪਿਆਰ ਨਾਲ ਝਿੜਕਿਆ,ਲੈ ਲੈ ! ਬਹੁਤ ਵੱਡਾ ਹੋ ਗਿਐਂ ਕੀ ? ਨਹੀਂ ਤਾਂ ਮੈਂ ਹੱਥ ਵਧਾਇਆ ।ਬਾਪੂ ਨੇ ਰੁਪਏ ਮੇਰੀ ਤਲੀ ਉੱਤੇ ਰੱਖ ਦਿੱਤੇ ।ਵਰ੍ਹਿਆਂ ਪਹਿਲਾਂ ਬਾਪੂ ਮੈਨੂੰ ਸਕੂਲ ਭੇਜਣ ਲਈ ਇਸੇ ਤਰ੍ਹਾਂ ਤਲੀ ਉੱਤੇ ਧੇਲੀ ਰੱਖ ਦਿਆ ਕਰਦਾ ਸੀ ।ਪਰ ਉਸ ਵੇਲੇ ਮੇਰੀਆਂ ਨਜਰਾਂ ਅੱਜ ਵਾਂਗ ਨੀਵੀਆਂ ਨਹੀਂ ਹੁੰਦੀਆਂ ਸਨ..

ਜਦੋਂ ਹਿੱਲਣ ਲੱਗਣ ਤੁਹਾਡੇ ਦੰਦ

ਅਜੋਕੇ ਸਮੇਂ ਵਿਚ ਦੰਦਾਂ ਦੀਆਂ ਅਨੇਕਾਂ ਬਿਮਾਰੀਆਂ ਹਨ, ਜੋ ਵੱਡੀ ਗਿਣਤੀ ਵਿਚ ਫੈਲੀਆਂ ਹੋਈਆਂ ਹਨ |ਇਨ੍ਹਾਂ ਵਿਚ ਦੰਦਾਂ ਦਾ ਦਰਦ, ਦੰਦਾਂ ਦਾ ਮੈਲਾ ਹੋਣਾ, ਪਾਇਰੀਆ ਅਤੇ ਦੰਦਾਂ ਦਾ ਹਿੱਲਣਾ ਆਦਿ ਪ੍ਰਮੁੱਖ ਹਨ |ਦੰਦਾਂ ਦੀ ਮਜ਼ਬੂਤੀ ਅਤੇ ਤੰਦਰੁਸਤੀ ਕਿਵੇਂ ਬਣੀ ਰਹੇ, ਇਸ ਸਬੰਧੀ ਬਹੁਤ ਸਾਰੇ ਲੋਕਾਂਨੂੰ ਜਾਣਕਾਰੀ ਨਹੀਂਹੰੁਦੀ | ਕਈ ਲੋਕ ਅਜਿਹੇ ਵੀ ਹੰੁਦੇ ਹਨ, ਜੋ ਜਾਣਦੇ ਹੋਏ ਵੀ ਆਲਸ ਦੇ ਕਾਰਨ ਦੰਦਾਂ ਦੀ ਸਹੀ ਦੇਖਭਾਲ ਨਹੀਂ ਕਰਦੇ |

ਦਰ ਅਸਲ ਆਮ ਤੌਰ ‘ਤੇ ਲੋਕ ਇਹ ਵੀ ਸੋਚ ਲੈਂਦੇ ਹਨ ਕਿ ਸਵੇਰੇ ਇਸ਼ਨਾਨ ਤੋਂ ਪਹਿਲਾਂ ਦੰਦਾਂ ਦੀ ਕਿਸੇ ਵੀ ਤਰ੍ਹਾਂ ਸਫਾਈ ਕਰ ਲੈਣ ਨਾਲ ਹੀ ਦੰਦਾਂਨੂੰ ਠੀਕ ਰੱਖਣ ਦੇ ਫਰਜ਼ ਪੂਰੇ ਹੋ ਜਾਂਦੇ ਹਨ ਪਰ ਅਸਲ ਵਿਚ ਅਜਿਹਾ ਨਹੀਂ ਹੈ | ਲੋਕ ਦੰਦਾਂ ਦੀ ਸਫਾਈ ਨਿਯਮਤ ਰੂਪ ਨਾਲ ਕਰਦੇ ਹਨ, ਫਿਰ ਵੀ ਦੰਦਾਂ ਦੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਰਹਿੰਦੇ ਹਨ |

ਆਮ ਤੌਰ ‘ਤੇ ਲੋਕ ਇਹ ਨਹੀਂ ਸੋਚਦੇ ਕਿ ਅਸੀਂ ਜੋ ਕੁਝ ਖਾ~ਪੀ ਰਹੇ ਹਾਂ, ਉਹ ਕਿੰਨਾ ਕੁ ਫਾਇਦਾ ਜਾਂ ਨੁਕਸਾਨ ਪਹੰੁਚਾ ਸਕਦਾ ਹੈ | ਗਰਮਾ~ਗਰਮ ਚਾਹ ਪੀਣ ਤੋਂ ਬਾਅਦ ਆਈਸ ਕ੍ਰੀਮ ਖਾਣ ਨਾਲ ਦੰਦਾਂ ‘ਤੇ ਬੁਰਾ ਅਸਰ ਪਵੇਗਾ, ਇਹ ਕਮਜ਼ੋਰ ਹੋ ਜਾਣਗੇ | ਕਈ ਵਾਰ ਲੋਕ ਜੋਸ਼ ਵਿਚ ਆ ਕੇ ਸਖਤ ਚੀਜ਼ ਦੰਦਾਂ ਨਾਲ ਚਬਾ ਲੈਂਦੇ ਹਨ, ਜਿਸ ਦਾ ਮਾੜਾ ਅਸਰ ਵੀ ਪੈ ਸਕਦਾ ਹੈ |

ਇਸ ਤੋਂ ਇਹ ਪ੍ਰਤੀਤ ਹੰੁਦਾ ਹੈ ਕਿ ਲੋਕ ਦੰਦਾਂ ਪ੍ਰਤੀ ਉਦਾਸੀਨ ਹੀ ਰਹਿੰਦੇ ਹਨ |ਚਾਹੇ ਉਹ ਬਾਕੀ ਸਰੀਰ ਦੇ ਅੰਗਾਂ ਲਈ ਜਿੰਨੇ ਮਰਜ਼ੀ ਸੁਚੇਤ ਰਹਿਣ ਪਰ ਦੰਦਾਂ ਲਈ ਨਹੀਂ |ਮਜ਼ਬੂਤ ਦੰਦ ਹੀ ਭੋਜਨ ਚੰਗੀ ਤਰ੍ਹਾਂ ਚਿਥ ਸਕਦੇ ਹਨ, ਜਦੋਂਕਿ ਕਮਜ਼ੋਰ ਅਤੇ ਹਿੱਲਦੇ ਦੰਦ ਭੋਜਨ ਹੀ ਸਹੀ ਨਹੀਂ ਚਬਾ ਸਕਦੇ, ਸਗੋਂ ਇਹ ਪੇਟ ਦੇ ਕਈ ਰੋਗ ਾਂਨੂੰ ਜਨਮ ਦਿੰਦੇ ਹਨ |

ਦੰਦਾਂਦੀ ਮਜ਼ਬੂਤੀ ਲਈ ਸਿਹਤ ਦਾ ਬੜਾ ਹੱਥ ਹੰੁਦਾ ਹੈ |ਇਥੇ ਦੰਦਾਂ ਨੂੰ ਮਜ਼ਬੂਤ ਅਤੇ ਤੰਦਰੁਸਤ ਬਣਾਈ ਰੱਖਣ ਦੇ ਕੁਝ ਸੁਝਾਅ ਪੇਸ਼ ਕਰ ਰਹੇ ਹਾਂ-

• ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਦੰਦ ਚੰਗੀ ਤਰ੍ਹਾਂ ਸਾਫ ਕਰੋ |ਹਰ ਤਰ੍ਹਾਂ ਦਾ ਖਾਣਾ ਖਾਣ ਪਿੱਛੋਂ ਕੁਰਲੀ ਕਰੋ |ਮਾਊਥ ਵਾਸ਼ ਦੀ ਵਰਤੋਂ ਵੀ ਕਰ ਸਕਦੇ ਹੋ |

• ਕਦੇ ਵੀ ਇਕੋ ਸਮੇਂ ਗਰਮ ਅਤੇ ਠੰਢੇ ਪਦਾਰਥਾਂ ਦਾ ਸੇਵਨ ਨਾ ਕਰੋ ਜਾਂ ਕਠੋਰ ਵਸਤਾਂ ਨੂੰ ਨਾ ਚਬਾਓ |

• ਦੰਦਾਂ ਦੀ ਸਫਾਈ ਦੇ ਨਾਲ~ਨਾਲ ਮਸੂੜਿਆਂ ਦੀ ਮਾਲਿਸ਼ ਵੀ ਕਰੋ | • ਚੂਨਾ, ਕੱਥਾ ਅਤੇ ਤੰਬਾਕੂ ਦੰਦ ਖਰਾਬ ਕਰਦੇ ਹਨ |

ਦੰਦਾਂ ਦੇ ਕਮਜ਼ੋਰ ਹੋਣ ਦੇ ਬਾਅਦ ਵੀ ਉਨ੍ਹਾਂ ਦੀ ਮਜ਼ਬੂਤੀ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਪੁਟਾਉਣ ਦੀ ਜਲਦਬਾਜ਼ੀ ਨਾ ਕਰੋ |ਦੰਦ ਹਿੱਲਣ ਦੀ ਹਾਲਤ ਵਿਚ ਜ਼ਰੂਰੀ ਇਲਾਜ ਕਰੋ | ਆਯੁਰਵੇਦ ਅਨੁਸਾਰ ਦੰਦਾਂ ਦੀਆਂ ਬਿਮਾਰੀਆਂ ਵਾਯੂ ਵਿਕਾਰ ਤੋਂ ਹੰੁਦੀਆਂ ਹਨ |ਚੀਨੀ ਜ ਾਂਮਿਸ਼ਰੀ ਦਾ ਸ਼ਰਬਤ ਪੀਣ ਨਾਲ ਲਾਭ ਹੰੁਦਾ ਹੈ |ਦੰਦ ਹਿੱਲਣ’ਤੇ ਮੌਲਸਿਰੀ ਦੀ ਛਿੱਲ ਨਾਲ ਦਾਤਣ ਕਰੋ |ਦੰਦਾਂ ਦੇ ਹਿੱਲਣ ‘ਤੇ ਤਿਲ ਅਤੇ ਬਾਲਵਚ ਨੂੰ ਚਬਾਉਣ ਨਾਲ ਫਾਇਦਾ ਹੰੁਦਾ ਹੈ |

ਮਾਜੂਫਲ ਨੂੰ ਪੀਸ ਕੇ ਦੰਦਾਂ ‘ਤੇ ਮਲਣ ਨਾਲ ਖੂਨ ਆਉਣਾ ਬੰਦ ਹੋ ਜਾਂਦਾ ਹੈ ਅਤੇ ਦੰਦ ਮਜ਼ਬੂਤ ਹੰੁਦੇ ਹਨ ਜਾਂ ਸੁੱਕੇ ਧਨੀਏ ਦਾ ਚੂਰਨ 20 ਗ੍ਰਾਮ, ਗੁਲਾਬ ਦੇ ਸੁੱਕੇ ਫੁੱਲ 10 ਗ੍ਰਾਮ, ਚੰਦਨ ਦੇ ਬੂਰੇ ਦਾ 10 ਗ੍ਰਾਮ ਲੈ ਕੇ ਕੁੱਟ~ਪੀਸ ਕੇ ਛਾਣਕੇ ਰੱਖ ਲਓ | ਇਸ ਵਿਚ ਤਿੰਨ ਗ੍ਰਾਮ ਕਪੂਰ ਮਿਲਾ ਕੇ ਇਕ ਸ਼ੀਸ਼ੀ ਵਿਚ ਰੱਖ ਲਓ |ਇਸ ਮੰਜਨ ਦੀ ਮਾਲਿਸ਼ ਕਰਦੇ ਰਹਿਣ ਨਾਲ ਮਸੂੜਿਆਂ ਦਾ ਫੁੱਲਣਾ, ਦੰਦ ਾਂਦਾ ਹਿੱਲਣਾ, ਦੰਦਾਂ ਵਿੱਚ ਦਰਦ ਹੋਣਾ, ਖੂਨ ਨਿ|ਕਲਣਾ ਆਦਿ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ

 

ਸੱਚੀਆਂ ਗੱਲਾਂ

ਬੁੱਢਾ ਬੰਦਾਂ ਔਲਾਦ ਕੋਲੋਂ ਸੁੱਖ ਭਾਲਦਾ

ਕੰਨਾਂ ਦਾ ਮਰੀਜ਼ ਸਦਾ ਚੁੱਪ ਭਾਲਦਾ

ਬੱਕਰੀ ਕਦੇ ਨਹੀਂ ਬਰਸਾਤ ਮੰਗਦੀ

ਦੁੱਖ ਭਰੀ ਰਾਤ ਬੜੀ ਔਖੀ ਲੰਘਦੀ

ਔਰਤ ਨੂੰ ਪਤੀ ਦਾ ਪਿਆਰ ਚਾਹੀਦਾ

ਗਰੀਬ ਦਾ ਮਜ਼ਾਕ ਕਦੇ ਨਹੀਂ ਉਡਾਈ ਦਾ

ਪੁੱਤਰ ਜਵਾਨ ‘ਤੇ ਨਾ ਹੱਥ ਚੱਕੀਏ

ਦਿਲ ਵਾਲਾ ਭੇਦ ਨਾ ਕਿਸੇ ਨੂੰ ਦੱਸੀਏ

ਨਹਿਰ ਦੇ ਕਿਨਾਰੇ ਤੁਰੀਏ ਨਾ ਰਾਤ ਨੂੰ

ਮੰਦਾ ਚੰਗਾ ਬੋਲੋ ਨਾਫ਼ਕੀਰ ਸਾਧ ਨੂੰ

ਸਿੰਘਾਂ ਨਾਲ ਪੰਗਾ ਬੜਾ ਮਹਿੰਗਾ ਮਿੱਤਰੋ

ਥੰਮਣਵਾਲ ਚਾਂਦੀ ਸੱਚ ਕਹਿੰਦਾ ਮਿੱਤਰੋ

ਲਿਖਤ ਵੀਰ ਚਾਂਦੀ ਥੰਮਣਵਾਲੀਆ

ਖੁਸ਼ੀ ਮੇਰੇ ਗੁਰੂ ਜੀ ਦੀ ‘ਬਸ ਏਸੇ ਵਿੱਚ

ਖੰਡੇ ਬਾਟੇ ਵਾਲਾ ਹੋ ਜਾਵੇ ਹਰ ਇੱਕ ਸਿੱਖ

ਖੁਸ਼ੀ ਮੇਰੇ ਗੁਰੂ ਜੀ ਦੀ ‘ਬਸ ਏਸੇ ਵਿੱਚ

ਮਨ ਨੀਵਾਂ ਮੱਤ ਉੱਚੀ ਏ ਵਿਚਾਰਾਂ ਵਾਲਾ ਹੋ ਜਾਵੇ

ਪੱਕਾ ਨਿੱਤਨੇਮੀ ‘ਪੰਜ ਕਕਾਰਾਂ ਵਾਲਾ ਹੋ ਜਾਵੇ

ਉਪਰੋਂ ਦੀ ਸ੍ਰੀ ਸਾਹਿਬ ‘

ਵੱਖਰੀ ਹੀ ਦਿੱਖ

ਖੰਡੇ ਬਾਟੇ ਵਾਲਾ ਹੋ ਜਾਵੇ ਹਰ ਇੱਕ ਸਿੱਖ

ਖੁਸ਼ੀ ਮੇਰੇ ਗੁਰੂ ਜੀ ਦੀ ‘ਬਸ ਏਸੇ ਵਿੱਚ

ਪਿਤਾ ਗੁਰੂ ਗੋਬਿੰਦ ‘ਮਾਤਾ ਸਾਹਿਬ ਕੌਰ ਹੋਵੇ

ਗੁਰੂ ਗ੍ਰੰਥ ਸਾਹਿਬ ਬਿਨਾਂ ‘ਉਦਾ ਕੋਈ ਨਾ ਵੀ ਹੋਰ ਹੋਵੇ

ਦਿਲ ਸੇਵਾ ਅਤੇ ਨਾਮ

ਮਨ ਅਨੰਦਪੁਰ ਵਿੱਚ

ਖੰਡੇ ਬਾਟੇ ਵਾਲਾ ਹੋ ਜਾਵੇ ਹਰ ਇੱਕ ਸਿੱਖ

ਖੁਸ਼ੀ ਮੇਰੇ ਗੁਰੂ ਜੀ ਦੀ ‘ਬਸ ਏਸੇ ਵਿੱਚ

ਬਾਣੀ ਅਤੇ ਬਾਣੇ ਦਾ’ ਉਹਨੂੰ ਪੂਰਾ ਸਤਿਕਾਰ ਹੋਵੇ

ਖੁਸ਼ੀ ਗਮੀ ਵਿੱਚ ” ਉਹਨੂੰ ਚੇਤੇ ਕਰਤਾਰ ਹੋਵੇ

ਜੀਵਨ ਦੀ ਜਾਂਚ ਲਵੇ

ਗੁਰਬਾਣੀ ਵਿਚੋਂ ਸਿੱਖ

ਖੰਡੇ ਬਾਟੇ ਵਾਲਾ ਹੋ ਜਾਵੇ ਹਰ ਇੱਕ ਸਿੱਖ

ਖੁਸ਼ੀ ਮੇਰੇ ਗੁਰੂ ਜੀ ਦੀ ਬਸ ਏਸੇ ਵਿੱਚ

ਮਨਮੀਤ ਸਿੰਘ ਮਾਨ

           ਲਿਖਤ ਵੀਰ ~~ਮਨਮੀਤ ਸਿੰਘ ਮਾਨ 

समस्या का निवारण ही उससे दूर रहने का तरीका है

समस्या का निवारण ही उससे दूर रहने का तरीका है

एक बार अध्यापक कक्षा में बच्चों का पढ़ा रहे थे| उन्होनें एक ग्लास अपने हाथ में उठाया और बच्चों की ओर देखते हुए पूछा कि – इस गिलास का वजन कितना होगा?

बच्चों ने विभिन्न उत्तर दिए किसी ने कहा 50 ग्राम, किसी ने 100 ग्राम, किसी ने 150 ग्राम…

टीचर ने हंसकर कहा कि इसका सही वजन मुझे भी नहीं पता परंतु अगर मैं इस गिलास को 10 मिनट तक ऐसे ही हाथ में उठाए खड़ा रहूं तो क्या होगा? पीछे से किसी बच्चे की आवाज़ आई – सर कुछ भी नहीं होगा|

ठीक है, अगर मैं इस गिलास को 1 घंटे तक ऐसे ही उठा के रखूं तो क्या होगा? टीचर ने पूछा|

बच्चों ने कहा की श्रीमान आपके हाथ में दर्द होने लगेगा| अब आगे अध्यापक ने कहा – अच्छा अगर मैं इसे ऐसे ही 1 दिन तक उठाए खड़ा रहूं तो क्या होगा? फिर से टीचर ने पूछा|

बच्चों ने कहा कि श्रीमान आपका हाथ जड़ हो जाएगा, डॉक्टर के पास जाना पड़ेगा, यह कहते हुए पूरी क्लास हँसने लगी|

तब अध्यापक ने मुस्कुराते हुए बताया कि बच्चों जीवन में आने वाली अनेक समस्याएँ भी इसी गिलास की तरह हैं, जिनका वजन तो उतना ही रहता है लेकिन अगर ज़्यादा समय तक उनका निवारण ना किया जाए तो वह बहुत बड़ी परेशानी बनाकर सामने आती हैं|

जब भी हमारे सामने कोई समस्या आती है तो हम उसका हल खोजने की बजाय उससे जूझने में लग जाते हैं| कुछ देर तक तनाव में रहनेसे कोई फर्क नहीं पड़ता लेकिन कुछ घंटों बाद इस तनाव की वजह से आपके सर में दर्द होने लगेगा और अगर यह तनाव लगातार रहा तो आप डिप्रेशन का शिकार भी हो सकते हैं|

तो बच्चों इस समस्या के गिलास के बोझ को आराम से नीचे रख दें और समस्या के हल के बारे में सोचें अन्यथा यह समस्या आपको कई और नयी समस्याओं में डाल देगी|

अगर तुम समस्या को तुरंत हल नहीं करोगे तो बाद में पछताना पड़ेगा| मतलब, समस्या का निवारण ही उससे दूर रहने का तरीका है।

निर्दोष को सजा

निर्दोष को सजा

बहुत समय पहले हरिशंकर नाम का एक राजा था। उसके तीन पुत्र थे और अपने उन तीनों पुत्रों में से वह किसी एक पुत्र को राजगद्दी सौंपना चाहता था। पर किसे? राजा ने एक तरकीब निकाली और उसने तीनो पुत्रों को बुलाकर कहा – अगर तुम्हारे सामने कोई अपराधी खड़ा हो तो तुम उसे क्या सजा दोगे?

पहले राजकुमार ने कहा कि अपराधी को मौत की सजा दी जाए तो दूसरे ने कहा कि अपराधी को काल कोठरी में बंद कर दिया जाये। अब तीसरे राजकुमार की बारी थी। उसने कहा कि पिताजी सबसे पहले यह देख लिया जाये कि उसने गलती की भी है या नहीं।

इसके बाद उस राजकुमार ने एक कहानी सुनाई – किसी राज्य में राजा हुआ करता था, उसके पास एक सुन्दर सा तोता था| वह तोता बड़ा बुद्धिमान था, उसकी मीठी वाणी और बुद्धिमत्ता की वजह से राजा उससे बहुत खुश रहता था। एक दिन की बात है कि तोते ने राजा से कहा कि मैं अपने माता-पिता के पास जाना चाहता हूँ। वह जाने के लिए राजा से विनती करने लगा।

तब राजा ने उससे कहा कि ठीक है पर तुम्हें पांच दिनों में वापस आना होगा। वह तोता जंगल की ओर उड़ चला, अपने माता- पिता से जंगल में मिला और खूब खुश हुआ। ठीक पांच दिनों बाद जब वह वापस राजा के पास जा रहा था तब उसने एक सुन्दर सा उपहार राजा के लिए ले जाने का सोचा।

वह राजा के लिए अमृत फल ले जाना चाहता था। जब वह अमृत फल के लिए पर्वत पर पहुंचा तब तक रात हो चुकी थी। उसने फल को तोड़ा और रात वहीँ गुजारने का सोचा। वह सो रहा था कि तभी एक सांप आया और उस फल को खाना शुरू कर दिया। सांप के जहर से वह फल भी विषाक्त हो चुका था।

जब सुबह हुई तब तोता उड़कर राजा के पास पहुँच गया और कहा – राजन मैं आपके लिए अमृत फल लेकर आया हूँ। इस फल को खाने के बाद आप हमेशा के लिए जवान और अमर हो जायेंगे। तभी मंत्री ने कहा कि महाराज पहले देख लीजिए कि फल सही भी है कि नहीं ? राजा ने बात मान ली और फल में से एक टुकड़ा कुत्ते को खिलाया।

कुत्ता तड़प -तड़प कर मर गया। राजा बहुत क्रोधित हुआ और अपनी तलवार से तोते का सिर धड़ से अलग कर दिया। राजा ने वह फल बाहर फेंक दिया| कुछ समय बाद उसी जगह पर एक पेड़ उगा| राजा ने सख्त हिदायत दी कि कोई भी इस पेड़ का फल ना खाएं क्यूंकि राजा को लगता था कि यह अमृत फल विषाक्त होते हैं और तोते ने यही फल खिलाकर उसे मारने की कोशिश की थी।

एक दिन एक बूढ़ा आदमी उस पेड़ के नीचे विश्राम कर रहा था। उसने एक फल खाया और वह जवान हो गया क्यूंकि उस वृक्ष पर उगे हुए फल विषाक्त नहीं थे। जब इस बात का पता राजा को चला तो उसे बहुत ही पछतावा हुआ उसे अपनी करनी पर लज़्ज़ा हुई।

तीसरे राजकुमार के मुख से यह कहानी सुनकर राजा बहुत ही खुश हुआ और तीसरे राजकुमार को सही उत्तराधिकारी समझते हुए उसे ही अपने राज्य का राजा चुना।

इस कहानी से हमें यह सीख मिलती है कि किसी भी अपराधी को सजा देने से पहले यह देख लेना चाहिए कि उसकी गलती है भी या नहीं, कहीं भूलवश आप किसी निर्दोष को तो सजा देने नहीं जा रहे हैं। निरपराध को कतई सजा नहीं मिलनी चाहिए।